ਅਲਾਵਲਪੁਰ ਵਿਖੇ ਕਮਿਊਨਿਟੀ ਹਾਲ ਪੈਲਸ ਦਾ ਉਦਘਾਟਨ ਸ਼੍ਰੀ 108 ਸੰਤ ਨਿਰੰਜਨ ਦਾਸ ਮਹਾਰਾਜ ਜੀ ਵੱਲੋਂ ਕੀਤਾ ਗਿਆ
ਅਲਾਵਲਪੁਰ, 4 ਜੁਲਾਈ (ਅਰਚਿਤ ਚੌਡਾ)-ਨਗਰ ਕੌਂਸਲ ਅਲਾਵਲਪੁਰ ਦੀ ਪ੍ਰਧਾਨ ਨੀਲਮ ਰਾਣੀ ਅਤੇ ਉਨਾਂ ਦੀ ਸਮੁੱਚੀ ਟੀਮ ਜਿਨਾਂ ਵਿੱਚ ਮੁਕੱਦਰ ਲਾਲ ਕੌਂਸਲਰ , ਬ੍ਰਿਜ ਭੂਸ਼ਣ ਕੌਂਸਲਰ, ਨਰੇਸ਼ ਕੁਮਾਰ ਕੌਂਸਲਰ, ਕ੍ਰਿਸ਼ਨਾ ਦੇਵੀ ਕੌਂਸਲਰ ਅਤੇ ਰਾਜ ਰਾਣੀ ਕੌਂਸਲਰ ਨੇ ਸ਼ਹਿਰ ਵਾਸੀਆਂ ਅਤੇ ਇਲਾਕਾ ਵਾਸੀਆਂ ਨਾਲ ਕੀਤਾ ਵਾਅਦਾ ਪੂਰਾ ਕਰਕੇ ਵਿਖਾਇਆ ਹੈ।
ਅਲਾਵਲਪੁਰ ਸ਼ਹਿਰ ਵਾਸੀਆਂ ਅਤੇ ਇਲਾਕੇ ਦੇ ਲੋਕਾਂ ਦੀ ਸਹੂਲਤ ਲਈ ਕਮਿਊਨਿਟੀ ਹਾਲ ਪੈਲਸ ਸਾਬਕਾ ਵਿਧਾਇਕ ਪਵਨ ਕੁਮਾਰ ਟੀਨੂੰ ਜੀ ਵਲੋਂ ਗਰਾਂਟ ਜੋ ਦਿੱਤੀ ਗਈ ਸੀ ਉਸਦਾ ਉਦਘਾਟਨ ਸਤਿਗੁਰੂ ਸੰਤ 108 ਸ੍ਰੀ ਨਿਰੰਜਨ ਦਾਸ ਮਹਾਰਾਜ ਜੀ ਵੱਲੋਂ ਕੀਤਾ ਗਿਆ। ਇਸ ਮੌਕੇ ਉਚੇਚੇ ਤੌਰ ਤੇ ਹਲਕਾ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਵੀ ਹਾਜ਼ਰ ਸਨ। ਕਮਿਊਨਿਟੀ ਪੈਲਸ ਆਮ ਜਨਤਾ ਲਈ ਖੋਲ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਇਲਾਕੇ ਭਰ ਵਿੱਚ ਦਰਜਨਾਂ ਪਿੰਡਾਂ ਦੇ ਲੋਕਾਂ ਨੂੰ ਇਸ ਕਮਿਊਨਿਟੀ ਹਾਲ ਦੇ ਖੁੱਲਣ ਨਾਲ ਆਰਥਿਕ ਲਾਭ ਪ੍ਰਾਪਤ ਹੋਵੇਗਾ। ਉਦਘਾਟਨ ਮੌਕੇ ਵੱਖ ਵੱਖ ਬੁਲਾਰਿਆਂ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਅਲਾਵਲਪੁਰ ਵਾਸੀਆਂ ਦੀ ਸਭ ਤੋਂ ਵੱਡੀ ਮੰਗ ਸੀ ਜੋ ਅੱਜ ਪੂਰੀ ਹੋ ਗਈ ਹੈ।ਇਸ ਕਮਿਊਨਿਟੀ ਪੈਲਸ ਨੂੰ ਪੂਰਾ ਕਰਵਾਉਣ ਵਿੱਚ ਐਮਐਲਏ ਸੁਖਵਿੰਦਰ ਕੋਟਲੀ ਅਤੇ ਆਮ ਆਦਮੀ ਪਾਰਟੀ ਦਾ ਬਹੁਤ ਵੱਡਾ ਯੋਗਦਾਨ ਹੈ। ਸ਼ਹਿਰ ਵਾਸੀਆਂ ਅਤੇ ਕੌਂਸਲਰਾਂ ਨੇ ਹਲਕਾ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਤੇ ਆਮ ਆਦਮੀ ਪਾਰਟੀ ਦਾ ਧੰਨਵਾਦ ਕੀਤਾ।
ਇਸ ਮੌਕੇ ਤੇ ਮਦਨ ਲਾਲ ਮੱਦੀ ਕੌਂਸਲਰ, ਕਵਿਤਾ ਰਾਣੀ ਕੌਂਸਲਰ, ਰਚਨਾ ਕੌਂਸਲਰ, ਪੰਕਜ ਸ਼ਰਮਾ ਕੌਂਸਲਰ, ਜਸਵੀਰ ਕੌਰ ਕੌਂਸਲਰ ਤੋਂ ਇਲਾਵਾ ਰਾਜੀਵ ਪਾਂਜਾ , ਧਰਮਪਾਲ ਲੇਸੜੀਵਾਲ ਵਿਜੇ ਕੁਮਾਰ ਰਾਣਾ, ਨਵਨੀਤ ਬੱਬੀ , ਸਾਬਕਾ ਕੌਂਸਲਰ ਰਮੇਸ਼ ਕੁਮਾਰ ਬਿਰਦੀ, ਸਾਬਕਾ ਕੌਂਸਲਰ ਰਾਮ ਰਤਨ ਪੱਪੀ, ਸਾਬਕਾ ਕੌਂਸਲਰ ਦੀਪਕ ਗੁਪਤਾ, ਸਾਬਕਾ ਕੌਂਸਲਰ ਪਿੰਕੀ ਤਲਵਾਰ ,ਸਾਬਕਾ ਕੌਂਸਲਰ ਕੁਲਦੀਪ ਕੌਰ ,ਸਮਾਜ ਸੇਵਕ ਬਲਦੇਵ ਰਾਜ ਨਾਭਾ , ਸਤਨਾਮ ਸਿੰਘ ਬੰਗਾ, ਮੋਹਣ ਲਾਲ ,ਪਵਨ ਕੁਮਾਰ, ਇਕਵਾਲ ਮੁਹੰਮਦ, ਬਲਜੀਤ ਕੌਰ ਪੰਚ ਮੁਰਾਦਪੁਰ, ਦੀਪਕ , ਗੁਰਪਾਲ ਪਾਲਾ, ਰਮਨ ਬੰਗਾ ,ਸ਼ੀਤਲ ਦਾਸ, ਸੋਮਰਾਜ ਅਹੀਰ, ਰਾਜ ਕੁਮਾਰ ,ਬਿੰਦੀ, ਸੁਰਜੀਤ ਲਾਲ ਆਦਿ ਸ਼ਾਮਿਲ ਸਨ
Comments
Post a Comment